ਇੱਕ ਮੰਡਾ ਹਰ ਰੋਜ਼ ਪਰਨੀਤ ਦਾ ਪਿੱਛਾ ਕਰਦਾ ਇੱਕ ਦਿੰਨ ਤੰਗ ਆ ਕੇ ਉਸਨੇ

Share

ਇੱਕ ਮੰਡਾ ਹਰ ਰੋਜ਼ ਪਰਨੀਤ ਦਾ ਪਿੱਛਾ ਕਰਦਾ ਇੱਕ ਦਿੰਨ ਤੰਗ ਆ ਕੇ ਉਸਨੇ


ਪਰਨੀਤ ਰੋਜ ਘਰ ਤੋ ਕਾਲਜ ਨੂੰ ਜਾਂਦੀ ਤੇ ਰੋਜ ੳਹਦੇ ਮਗਰ ਇੱਕ ਮੁੰਡਾ ਜਾਂਦਾ ੳਹਨੇ ਕੁਝ ਨਾ ਕਹਿਣਾ। ਜਿਦਾ ਹੀ ੳਹ ਆਪਣੇ ਕਾਲਜ ਦੇ ਗੇਟ ਅੰਦਰ ਵੜਦੀ ਮੁੰਡਾ ਵਾਪਿਸ ਚਲਾ ਜਾਂਦਾ ਏਦਾਂ ਹੀ ੳਹ ਰੋਜ ਨੋਟਿਸ ਕਰਦੀ ਰਹੀ।

ਦਸ ਕੁ ਦਿਨ ਲੰਘ ਗਏ ਤੇ ਉਸਦਾ ਏਸ ਤਰਾਂ ਪਿੱਛੇ ਆੳਣਾ ਪਰਨੀਤ ਨੂੰ ਨਹੀਂ ਲਗਦਾ ਸੀ। ਇਕ ਦਿਨ ੳਸਨੇ ਆਪਣੇ ਭਰਾ (ਹਰਦੇਵ) ਨੂੰ ਦਸ ਤਾ ਕੇ।

ਰੋਜ ੳਹਦੇ ਮਗਰ ਇਕ ਮੁੰਡਾ ਆਉਂਦਾ। ਪਰਨੀਤ ਦੀ ਗੱਲ ਸੁਣਦੇ ਹੀ ਹਰਦੇਵ ਦੀਆਂ ਅੱਖਾਂ ਗੁੱਸੇ ਚ ਲਾਲ ਹੋ ਜਾਂਦੀਆ। ਉਹ ਕਹਿੰਦਾ ਮੈ ਕੱਲ ਨੂੰ ਤੇਰੇ ਨਾਲ ਚੱਲੂੰਗਾ ਦੇਖਦਾ ਕੌਣ ਏ ਮੈ। ਤੋੜਦਾ ਉਹਦੀਆਂ ਲੱਤਾਂ ਤੇ ਗਾਲਾਂ ਦੇ ਪੁਲ ਬੰਨਤੇ।

ਅਗਲੇ ਦਿਨ ੳਹ ਪਰਨੀਤ ਨਾਲ ਕਾਲਜ ਚੱਲ ਪੈਂਦਾ। ਜਿਵੇਂ ਹੀ ੳਹ ਮੁੰਡਾ ਬਸ ਚ ਚੜਦਾ ਹਰਦੇਵ ੳਸ ਮੁੰਡੇ ਨੂੰ ਗਲੇ ਤੋਂ ਫੜਦਾ ਤੇ ਪਰਨੀਤ ਵੱਲ ਦੇਖ ਕੇ ਪੁੱਛਦਾ ਏਹੀ ਆ ੳਹੀ ਮੁੰਡਾ।

ਪਰਨੀਤ ਨੀਵੀਂ ਪਾ ਕੇ ਹਾ ਕਹਿ ਦਿੰਦੀ। ਹਰਦੇਵ ਤੇ ਪਰਨੀਤ ਤੇ ੳਹ ਮੁੰਡੇ ਨੂੰ ਬਸ ਤੋਂ ਲਾਹ ਲੈਂਦੇ ਤੇ ਹਰਦੇਵ ਨੇ ੳਹਨੂੰ ਗਲੇ ਤੋਂ ਫੜਿਆ ਹੁੰਦਾ,

“ਹਾ ਤੂੰ ਮੇਰੀ ਭੈਣ ਮਗਰ ਕਿੳ ਜਾਂਦੈਂ। ਕੱਡਦਾ ਤੇਰਾ ਆਸ਼ਿਕੀ ਦਾ ਭੂਤ ਬਾਹਰ। ਤੋੜਦਾ ਤੇਰੀਆ ਲੱਤਾਂ ਸਾਲਿਆ, ਨਾਲੇ ਦੇਨਾ ਤੈਨੂੰ ਪੁਲਿਸ ਥਾਣੇ। ਕਹਿੜਾ ਪਿੰਡ ਤੇਰਾ” ਉਏ

ਇਹ ਸੁਣ ਕੇ ਮੁੰਡਾ ਕਹਿਣ ਲੱਗਾ ਜੀ ਮੇਰੀ ਗਲਤੀ ਏ ਤੇ ਤੁਸੀ ਜੋ ਸਜਾ ਦਿੳ ਮਨਜੂਰ ਏ। ਪਰ ਮੈਨੂੰ ਇੱਕ ਗੱਲ ਦਾ ਜਵਾਬ ਜਰੂਰ ਦਿਉ। ਹਰਦੇਵ ਗੁੱਸੇ ਚ ਕਹਿੰਦਾ ਸਾਲਿਆ ਕਹਿੜੀ ਗੱਲ ਦਾ ਜਵਾਬ।

ਉਹ ਮੁੰਡਾ ਹਰਦੇਵ ਨੂੰ ਕਹਿੰਦਾ ਵੀਰ ਜਹਿੜੀ ਕੁੜੀ ਮਗਰ ਤੂੰ ਰੋਜ ਏਦਾਂ ਜਾਂਦਾ ੳਹ ਮੇਰੀ ਭੈਣ ਲਗਦੀ ਏ। ਮੈਨੂੰ ਵੀ ਦਸਦੇ ਕੀ ਕਰਨਾ ਚਾਹੀਦਾ ਮੈਨੂੰ ਸਮਝ ਨੀ ਆਇਆ।

ਜਦੋਂ ੳਹਨੇ ਮੈਨੂੰ ਇਹ ਦੱਸਿਆ ਸੀ ਮੇਰਾ ਵੀ ਦਿਲ ਕੀਤਾ ਕੇ ਤੈਨੂੰ ਮਾਰ ਦਿਆਂ। ਪਰ ਤੈਨੂੰ ਮਾਰ ਕੇ ਮੈਨੂੰ ਜੇਲ ਹੋਜੂ ਤੇ ਘਰੇ ਰਹਿ ਜਾਣਗੇ। ਮੇਰੀ ਬੇਬੇ ਤੇ ਭੈਣ ਲੋਕਾਂ ਦੀਆ ਗੱਲਾਂ ਸੁਣਨ ਨੂੰ ਜੇ ਮੈਨੂੰ ਜੇਲ ਹੋ ਗਈ

ੳਹਨਾਂ ਦੇ ਸੁਪਨੇ ਟੁੱਟ ਜਾਣੇ ਮੈ ਕੱਲਾ ਹੀ ਕਮਾੳਣ ਵਾਲਾ। ਇਹ ਸੁਣ ਕੇ ਹਰਦੇਵ ਦੇ ਹੱਥ ਮੁੰਡੇ ਦੀ ਗਿਰੇਬਾਨ ਤੋ ਆਪ ਮੁਹਾਰੇ ਢਿੱਲੇ ਪੈ ਜਾਂਦੇ। ੳਹਨੂੰ ਕੁਝ ਸਮਝ ਨੀਂ ਸੀ ਆ ਰਿਹਾ। ੳਹ ਮੁੰਡਾ ੳੱਥੋਂ ਇਹ ਕਹਿ ਕੇ ਚਲਾ ਜਾਂਦਾ ਵੀਰ ਚਾਹੇ ਕੋਈ ਮਾੜਾ ਚਾਹੇ ਤਕੜਾ ਇੱਜਤ ਸਭ ਦੀ ਇੱਕੋ ਬਰਾਬਰ ਹੁੰਦੀ।

ੳਸਨੂੰ ਜਾਂਦੇ ਨੂੰ ਹਰਦੇਵ ਤੇ ਪਰਨੀਤ ਦੋਨੋ ਦੇਖਦੇ ਰਹੇ।

ਹਰਦੇਵ ਪਰਨੀਤ ਦੇ ਨਾਲ ਤੁਰਦਾ ਨੀਵੀਂ ਪਾਈ ਪਤਾ ਨੀ ਕੀ ਸੋਚੀ ਜਾ ਰਿਹਾ ਸੀ.

ਸੱਚ ਦੇ ਅਫਸਨੇ

Share

Leave a Reply

Your email address will not be published. Required fields are marked *

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .