ਬੱਚਿਆਂ ਨੂੰ ਬਣਾਉਣਾ ਹੈ ਕਾਮਯਾਬ ਦਾ ਇਸ ਤਰ੍ਹਾ ਕਰੋ ਮੋਟੀਵੇਟ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਦੋਸਤੋ ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਤੋਂ ਖਾਸ ਉਮੀਦਾਂ ਹੁੰਦੀਆਂ ਹਨ, ਜਦੋਂ ਬੱਚਾ ਉਨ੍ਹਾਂ ਦੀਆਂ ਉਮੀਦਾਂ `ਤੇ ਖਰਾ ਨਹੀਂ ਉਤਰ ਪਾਉਂਦਾ ਤਾਂ ਉਹ ਉਸ ਨੂੰ ਡਾਂਟਨ ਲੱਗ ਜਾਂਦੇ ਹਨ। ਅਜਿਹਾ ਕਰਨਾ ਬਿਲਕੁਲ ਗਲਤ ਹੈ ਇਸ ਨਾਲ ਬੱਚੇ ਦੇ ਦਿਲ `ਚ ਪੇਰੇਂਟਸ ਲਈ ਨਫਰਤ ਅਤੇ ਉਨ੍ਹਾਂ ਦਾ ਡਰ ਬਣ ਜਾਂਦਾ ਹੈ।

ਜਿਸ ਨਾਲ ਉਹ ਆਪਣਾ ਆਤਮਵਿਸ਼ਵਾਸ ਗੁਆ ਬੈਠਦਾ ਹੈ। ਬੱਚੇ ਦੀਆਂ ਖਾਮੀਆਂ ਨੂੰ ਨਾ ਗਿਣਦੇ ਰਹੋ ਸਗੋਂ ਉਸ ਨੂੰ ਜ਼ਿੰਦਗੀ `ਚ ਅੱਗੇ ਵਧਣਾ ਸਿਖਾਓ। ਇਸ ਲਈ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਰੋਜ਼ਾਨਾ ਅਜਿਹੀਆਂ ਗੱਲਾਂ ਕਹੋ,ਜਿਸ ਨਾਲ ਉਸ ਦਾ ਆਤਮਵਿਸ਼ਵਾਸ ਘੱਟ ਨਾ ਹੋਵੇ ਅਤੇ ਉਹ ਹਮੇਸ਼ਾ ਤੁਹਾਡੀਆਂ ਦੱਸੀਆਂ ਗੱਲਾਂ ਨਾਲ ਮੋਟਿਵੇਟ ਹੁੰਦਾ ਰਹੇ।

ਸਾਨੂੰ ਤੇਰੇ `ਤੇ ਮਾਣ ਹੈ
ਬੱਚਿਆਂ ਦਾ ਆਤਮਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਦੀ ਸੋਚ ਨੂੰ ਸਾਕਾਰਾਤਮਕ ਬਣਾਉਣ ਲਈ ਬੱਚਿਆਂ ਨੂੰ ਰੋਜ਼ ਇਹ ਗੱਲ ਕਹੋ ਕਿ ਸਾਨੂੰ ਤੇਰੇ `ਤੇ ਮਾਣ ਹੈ ਜੇ ਉਹ ਪੜ੍ਹਾਈ ਜਾਂ ਖੇਡ `ਚ ਨੰਬਰ ਵਨ ਨਹੀਂ ਬਣ ਪਾਇਆ ਤਾਂ ਵੀ ਉਸ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿਓ।

ਸਾਨੂੰ ਤੇਰੇ `ਤੇ ਭਰੋਸਾ ਹੈ
ਸਾਰੇ ਪੇਰੇਂਟਸ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ `ਚ ਚੰਗੇ ਨੰਬਰ ਲਿਆਏ। ਜੇ ਬੱਚਾ ਚੰਗੇ ਨੰਬਰ ਨਹੀਂ ਲਿਆਉਂਦਾ ਤਾਂ ਉਸ `ਤੇ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਬਜਾਏ ਉਸ `ਚ ਆਪਣਾ ਭਰੋਸਾ ਦਿਖਾਓ। ਇਸ ਨਾਲ ਬੱਚਾ ਮੋਟਿਵੇਟ ਹੋਵੇਗਾ ਅਤੇ ਅਗਲੀ ਵਾਰ ਚੰਗੇ ਨੰਬਰ ਲਿਆਉਣ ਦੀ ਕੋਸ਼ਿਸ਼ ਕਰੇਗਾ।

ਅਸੀਂ ਤੇਰੇ ਨਾਲ ਹਾਂ
ਪੇਰੇਂਟਸ ਦੀ ਡਾਂਟ ਜਾਂ ਪੜ੍ਹਾਈ `ਚ ਨਿਰਾਸ਼ਾ ਹਾਸਿਲ ਹੋਣ ਦੇ ਬਾਅਦ ਬੱਚੇ ਅਕਸਰ ਤਣਾਅ `ਚ ਚਲੇ ਜਾਂਦੇ ਹਨ ਅਜਿਹੇ `ਚ ਉਸ ਨੂੰ ਤਣਾਅ ਤੋਂ ਦੂਰ ਰੱਖਣ ਲਈ ਉਸ ਨਾਲ ਟਾਈਮ ਸਪੈਂਡ ਕਰੋ। ਉਸ ਨੂੰ ਇਹ ਗੱਲ ਜ਼ਰੂਰ ਕਰੋ ਕਿ ਅਸੀਂ ਤੇਰੇ ਨਾਲ ਹਾਂ ਬੱਚੇ ਤੂੰ ਫਿਕਰ ਨਾ ਕਰ।

ਮੇਰਾ ਬੱਚਾ ਸਮਾਰਟ ਅਤੇ ਇੰਟੈਲੀਜੇਂਟ ਹੈ
ਬੱਚਾ ਚਾਹੇ ਜਿਹੋ ਜਿਹਾ ਵੀ ਹੋਵੇ ਆਪਣੇ ਪੇਰੇਂਟਸ ਦੇ ਮੂੰਹ `ਚੋਂ ਇਹ ਸ਼ਬਦ ਜ਼ਰੂਰ ਸੁਣਨਾ ਚਾਹੁੰਦਾ ਹੈ ਇਸ ਲਈ ਉਸ ਨੂੰ ਰੋਜ਼ ਕਿਸੇ ਨਾ ਕਿਸੇ ਚੰਗੇ ਕੰਮ ਲਈ ਸ਼ਾਬਾਸ਼ੀ ਦਿੰਦੇ ਹੋਏ ਇਹ ਗੱਲ ਜ਼ਰੂਰ ਕਹੋ।

ਬੱਚੇ ਦੀ ਰਾਏ ਲਓ
ਅਕਸਰ ਪੇਰੇਂਟਸ ਕੀ ਕਰਦੇ ਹਨ ਕਿ ਬੱਚੇ ਦਾ ਕਰੀਅਰ ਚੂਜ਼ ਕਰਦੇ ਸਮੇਂ ਆਪਣੀ ਰਾਏ ਅੱਗੇ ਰੱਖ ਦਿੰਦੇ ਹਨ। ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੱਚਾ ਕੀ ਕਰਨਾ ਚਾਹੁੰਦਾ ਹੈ, ਉਸ ਦਾ ਦਿਲ ਕਿਸ ਕਰੀਅਰ `ਚ ਲੱਗਦਾ ਹੈ। ਇਸ ਤੋਂ ਇਲਾਵਾ ਘਰ ਦੇ ਹੋਰ ਡਿਸੀਜ਼ਨ ਲਿਆਉਣ ਤੋਂ ਪਹਿਲਾਂ ਵੀ ਬੱਚਿਆਂ ਦੀ ਰਾਏ ਲਓ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .