ਕਾਲਾ ਹਿਰਨ ਕੇਸ ‘ਚ ਕੋਰਟ ‘ਚ ਦੁਬਾਰਾ ਪੇਸ਼ ਹੋਏ ਸਲਮਾਨ ਖਾਨ, ਹੁਣ ਇਸ ਟ੍ਰਿਕ ਨੂੰ ਹੋਵੇਗੀ ਅਗਲੀ ਸੁਣਵਾਈ…

Share

ਸਲਮਾਨ ਖਾਨ ਕਾਂਕਾਣੀ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਅੱਜ ਜੋਧਪੁਰ ਕੋਰਟ ‘ਚ ਪੇਸ਼ ਹੋਏ। ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ ਅਤੇ ਹੁਣ ਇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਇਸ ਕੇਸ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਸੈਸ਼ਨ ਕੋਰਟ ਨੇ ਸਜ਼ਾ ਵਿਰੁੱਧ ਕੀਤੀ ਗਈ ਅਪੀਲ ਦੀ ਸੁਣਵਾਈ ਦੌਰਾਨ 7 ਮਈ ਨੂੰ ਉਨ੍ਹਾਂ ਨੂੰ ਕੋਰਟ ‘ਚ ਹਾਜ਼ਿਰ ਹੋਣ ਲਈ ਕਿਹਾ ਸੀ। ਇਸ ਸੁਣਵਾਈ ‘ਚ ਇਹ ਤੈਅ ਹੋਣਾ ਸੀ ਕਿ ਉਨ੍ਹਾਂ ਦੀ ਅਪੀਲ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ? ਕੋਰਟ ‘ਚ ਪੇਸ਼ੀ ਲਈ ਸਲਮਾਨ ਐਤਵਾਰ ਸ਼ਾਮ ਹੀ ਜੋਧਪੁਰ ਪਹੁੰਚ ਗਏ ਸਨ।ਜਾਣਕਾਰੀ ਮੁਤਾਬਕ ਸਲਮਾਨ ਖਾਨ ਇਨ੍ਹੀਂ ਦਿਨੀਂ ਫਿਲਮ ‘ਰੇਸ 3’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਕਸ਼ਮੀਰ ਤੋਂ ਫਿਲਮ ਦੇ ਗੀਤ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸਲਮਾਨ ਮੁੰਬਈ ਪਰਤੇ। ਐਤਵਾਰ ਦੁਪਹਿਰ ਉਨ੍ਹਾਂ ਨੂੰ ਏਅਰਪੋਰਟ ‘ਤੇ ਟੀ-ਸ਼ਰਟ ਤੇ ਡੈਨਿਮ ‘ਚ ਦੇਖਿਆ ਗਿਆ। ਪਿਛਲੇ ਮਹੀਨੇ ਜੋਧਪੁਰ ਦੀ ਸੀ. ਜੇ. ਐੱਮ. ਕੋਰਟ ਨੇ ਸਲਮਾਨ ਨੂੰ 20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਨੇ ਸਿੱਧਾ ਜੋਧਪੁਰ ਸੈਂਟਰਲ ਜੇਲ ਭੇਜ ਦਿੱਤਾ ਸੀ। ਜੋਧਪੁਰ ਕੋਰਟ ਨੇ ਇਸ ਮਾਮਲੇ ‘ਚ ਬਾਕੀ ਸਾਰੇ ਮੁਲਜ਼ਮਾਂ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਤੇ ਨੀਲਮ ਕੋਠਰੀ ਨੂੰ ਬਰੀ ਕਰ ਦਿੱਤਾ ਸੀ।ਜੋਧਪੁਰ ਜੇਲ ‘ਚ ਦੋ ਦਿਨ ਕੱਟਣ ਤੋਂ ਬਾਅਦ ਸੈਸ਼ਨ ਕੋਰਟ ਨੇ 7 ਅਪ੍ਰੈਲ ਨੂੰ ਸਲਮਾਨ ਖਾਨ ਨੂੰ 50-50 ਹਜ਼ਾਰ ਦੇ ਦੋ ਮੁਚਲਕਿਆਂ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਸੀ। ਕੋਰਟ ਨੇ ਸਲਮਾਨ ਨੂੰ ਦੋ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ, ਜਿਨ੍ਹਾਂ ‘ਚ ਸਲਮਾਨ ਖਾਨ ਨੂੰ ਬਿਨਾਂ ਕੋਰਟ ਦੀ ਇਜਾਜ਼ਤ ਦੇ ਵਿਦੇਸ਼ ਜਾਣ ਤੇ ਅਗਲੀ ਪੇਸ਼ੀ ‘ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ।

Share

Leave a Reply

Your email address will not be published. Required fields are marked *

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .